A Melodic Extravaganza ‘Modi Carnival’ Fête at Multani Mal Modi College Patiala
In a vibrant showcase of creativity and community spirit, Multani Mal Modi College proudly hosted the highly anticipated ‘Modi Carnival,’ transforming the campus into a lively celebration of music, games, and culinary delights. This enchanting event, designed to embrace the festive spirit of the season, highlighted the college’s commitment to fostering engagement and unity among its students.
The Carnival was inaugurated by Sh Kundan Gogia, Mayor, Municipal Corporation, Patiala. He appreciated the collaborative effort of both staff and students in bringing this vibrant carnival to life. He said that Modi College as an educational institution is a panacea of innovative learning and academic excellence.
Dr. Neeraj Goyal, Principal of Multani Mal Modi College, addressed the gathering with an inspiring message about the significance of participating in enriching activities for personal and professional development. Dr. Goyal encouraged students to immerse themselves in the joyous atmosphere and make the most of the event.
The carnival’s musical heartbeat resonated vibrantly through the air, brought to life by the enchanting Vikram Sangha, the illustrious ‘Jalwa’ fame Musical Group, expertly helmed by Rahul Bajaj , and the exceptional young talent, SamarVeer. Their soulful ghazals, evocative folk melodies, and contemporary compositions intertwined to create a rich auditory tapestry, each note resonating deeply within the hearts of attendees, weaving a spell of enchantment that left an indelible mark on all who experienced this melodic celebration.
The campus was adorned with festive decorations, creating an inviting environment that welcomed all attendees. A myriad of fun-filled games, including Phir Hera-pheri, fun Bazaar, Prize surprise, Squid game, Angry birds etc captivated students as they engaged in friendly competition and camaraderie. The Departments of Fashion Technology presented a fashion show celebrating Indian culture and traditions, showcasing the innovative designs crafted by the students.
The carnival showcased a vibrant array of jewelry, clothing, and fashion brands from the city, each stall brimming with exquisite handcrafted items, reflecting the rich artistry and cultural heritage of the region.
The culinary landscape of the carnival unfolded like a vibrant tapestry, with stalls adorned by the talented hands of the Department of Food and Nutrition. The air was filled with a harmonious blend of enticing aromas, weaving an intoxicating spell that beckoned visitors from every corner of the campus.
In this cold winter, Coffee and tea stalls provided comforting respite amid the culinary chaos, with rich, aromatic brews drawing in crowds eager for warming sips. The earthy tones of filter coffee coexisted harmoniously with the spiced depths of masala chai, each cup a perfect companion to the delectable snacks around.
The fusion of Indian and Western culinary traditions enriched the experience, with exquisitely crafted pastries, sandwiches, and salads offering contemporary twists amid the traditional offerings. Each stall celebrated not only food but also culture, where the essence of both North and South mingled with the heartwarming flavors of popular street fare,
Dr. Rupinder Singh Dhillon from the Punjabi Department gracefully hosted the event, ensuring a seamless flow of festivities and enhancing the event’s vibrant spirit.
The ‘Modi Carnival’ was not merely an event but a celebration of creativity, unity, and the dynamic spirit of the Multani Mal Modi College community. As the day concluded, the memories created and bonds forged during this carnival will long be cherished by all participants, serving as a testament to the joy of togetherness and celebration.
ਪਟਿਆਲਾ: 21 ਫ਼ਰਵਰੀ, 2025
ਮੁਲਤਾਨੀ ਮੱਲ ਮੋਦੀ ਕਾਲਜ ਨੇ ‘ਮੋਦੀ ਕਾਰਨੀਵਲ’ ਦੀ ਮਕਬੂਲ ਮੇਜ਼ਬਾਨੀ ਕਰਕੇ ਆਪਣੇ ਕੈਂਪਸ ਨੂੰ ਸੰਗੀਤ, ਖੇਡਾਂ ਅਤੇ ਸੁਆਦੀ ਭੋਜਨ ਨਾਲ ਭਰਪੂਰ ਇੱਕ ਤਿਉਹਾਰ ਵਿਚ ਬਦਲ ਦਿੱਤਾ। ਇਸ ਆਕਰਸ਼ਕ ਸਮਾਰੋਹ ਅਤੇ ਸੁਹਾਵਣੇ ਮੌਸਮ ਦੀ ਖੁਸ਼ੀ ਨੂੰ ਮਨਾਉਂਦੇ ਹੋਏ ਵਿਦਿਆਰਥੀਆਂ ਦੇ ਚਿਹਰੇ ਉਪਰਲੀ ਖੁਸ਼ੀ ਸਾਫ਼ ਨਜ਼ਰ ਆ ਰਹੀ ਸੀ, ਜੋ ਮੋਦੀ ਕਾਲਜ ਦੀ ਕਾਲਜ ਅਤੇ ਬੱਚਿਆਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਕਾਰਨੀਵਲ ਦੀ ਸ਼ੁਰੂਆਤ ਪਟਿਆਲਾ ਮਿਉਂਸੀਪਲ ਕਾਰਪੋਰੇਸ਼ਨ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਸਾਂਝੇ ਉੱਦਮ ਦੀ ਸ਼ਲਾਘਾ ਕੀਤੀ, ਜਿਸ ਕਾਰਨ ਇਹ ਰੌਣਕ ਵਾਲਾ ਸਮਾਗਮ ਇੱਕ ਖੁਸ਼ੀ ਭਰੇ ਮੇਲੇ ਦਾ ਆਨੰਦ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਮੋਦੀ ਕਾਲਜ ਇੱਕ ਅਜਿਹਾ ਵਿਦਿਅਕ ਅਦਾਰਾ ਹੈ ਜੋ ਨਵੀਨਤਮ ਸਿੱਖਿਆ ਦੇ ਨਾਲ ਨਾਲ ਸ਼ਖ਼ਸੀਅਤ ਦੇ ਵਿਕਾਸ ਲਈ ਇੱਕ ਰੌਸ਼ਨ ਰਾਹ ਦਸੇਰਾ ਵੀ ਹੈ।
ਇਸ ਮੌਕੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਸਮਾਰੋਹ ਵਿੱਚ ਭਾਗ ਲੈਣ ਦੀ ਮਹੱਤਤਾ ਬਾਰੇ ਪ੍ਰੇਰਣਾਦਾਇਕ ਸੰਦੇਸ਼ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਖੁਸ਼ੀ ਭਰੇ ਮਾਹੌਲ ਵਿੱਚ ਖ਼ੁਦ ਨੂੰ ਸਮਰਪਿਤ ਕਰਕੇ ਇਸ ਦੇ ਹਰੇਕ ਪਲ ਦਾ ਪੂਰਾ ਆਨੰਦ ਮਾਣਨ ਦੀ ਤਾਕੀਦ ਕੀਤੀ।
ਕਾਰਨੀਵਲ ਦਾ ਸੰਗੀਤਮਈ ਮਾਹੌਲ ਹਰ ਸ਼ਖ਼ਸ ਨੂੰ ਅਨੰਦਿਤ ਕਰ ਰਿਹਾ ਸੀ। ਮਸ਼ਹੂਰ ‘ਜਲਵਾ’ ਫ਼ੇਮ ਮਿਊਜ਼ੀਕਲ ਗਰੁੱਪ, ਜੋ ਰਾਹੁਲ ਬਜਾਜ਼ ਦੀ ਅਗਵਾਈ ‘ਚ ਸੀ, ਨੇ ਆਪਣੇ ਸੁਰੀਲੇ ਗੀਤਾਂ ਨਾਲ ਸਭ ਦਾ ਮਨ ਮੋਹ ਲਿਆ। ਪ੍ਰਸਿੱਧ ਗਾਇਕ ਵਿਕਰਮ ਸੰਘਾ ਅਤੇ ਉਭਰਦੀ ਪ੍ਰਤਿਭਾ ਸਮਰਵੀਰ ਨੇ ਗ਼ਜ਼ਲਾਂ, ਲੋਕ-ਗੀਤ ਅਤੇ ਆਧੁਨਿਕ ਸੰਗੀਤ ਦੀ ਮਧੁਰ ਪੇਸ਼ਕਾਰੀ ਕੀਤੀ। ਹਰ ਇੱਕ ਸੁਰ ‘ਤੇ ਹਿਰਦੇ ਧੜਕ ਅਤੇ ਪੈਰ ਥਿਰਕ ਰਹੇ ਸਨ। ਇਹ ਸੰਗੀਤਮਈ ਮਾਹੌਲ ਹਰ ਕਿਸੇ ਦੇ ਮਨ ‘ਚ ਹਮੇਸ਼ਾ ਲਈ ਇੱਕ ਅਭੁੱਲ ਯਾਦ ਬਣ ਗਿਆ।
ਕੈਂਪਸ ਨੂੰ ਸੁੰਦਰ ਮਨਮੋਹਕ ਢੰਗ ਨਾਲ ਸਜਾਇਆ ਗਿਆ, ਜੋ ਵਿਦਿਆਰਥੀਆਂ ਅਤੇ ਮਹਿਮਾਨਾਂ ਲਈ ਖੁਸ਼ਗਵਾਰ ਸੀ। ਮਜ਼ੇਦਾਰ ਗੇਮਾਂ ਜਿਵੇਂ ਕਿ ਫਿਰ ਹੇਰਾਫੇਰੀ, ਪਿਰਾਮਿਡ ਐਂਡ ਕਰੈਕਟਰਸ, ਪ੍ਰਾਈਜ਼ ਸਰਪ੍ਰਾਈਜ਼ ਅਤੇ ਫਨ ਬਾਜ਼ਾਰ ਆਦਿ ਨੇ ਵਿਦਿਆਰਥੀਆਂ ਦੀ ਖੇਡ-ਪ੍ਰਤੀਯੋਗੀ ਭਾਵਨਾ ਨੂੰ ਹੋਰ ਉਤੇਜਿਤ ਕੀਤਾ ਅਤੇ ਓਹਨਾਂ ਦਾ ਖ਼ੂਬ ਮਨੋਰੰਜਨ ਕੀਤਾ।
ਫੈਸ਼ਨ ਟੈਕਨੋਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ ਦੀ ਪੈਰਵੀ ਕਰਦੇ ਹੋਏ ਇੱਕ ਸ਼ਾਨਦਾਰ ਫੈਸ਼ਨ ਸ਼ੋਅ ਦੀ ਪੇਸ਼ਕਾਰੀ ਕੀਤੀ।ਕਾਰਨੀਵਲ ‘ਚ ਸ਼ਹਿਰ ਦੇ ਵੱਖ-ਵੱਖ ਗਹਿਣੇ, ਕੱਪੜੇ ਅਤੇ ਫੈਸ਼ਨ ਵਿਖਾਏ ਗਏ, ਜਿੱਥੇ ਹਰ ਸਟਾਲ ‘ਤੇ ਹੱਥੋਂ ਬਣੇ ਹੋਏ ਵਿਲੱਖਣ ਚੀਜ਼ਾਂ ਵਿਖਾਈਆਂ ਗਈਆਂ, ਜੋ ਇਲਾਕੇ ਦੀ ਸੰਸਕ੍ਰਿਤਕ ਧਰੋਹਰ ਨੂੰ ਦਰਸਾ ਰਹੀਆਂ ਸਨ। ਕਾਰਨੀਵਲ ਵਿਚ ਵਿਦਿਆਰਥੀਆਂ ਨੇ ਆਪਣੇ ਰਚਨਾਤਮਕ ਡਿਜ਼ਾਈਨਾਂ ਨਾਲ ਸਭ ਨੂੰ ਪ੍ਰਭਾਵਿਤ ਕੀਤਾ।
ਭੋਜਨ ਵਿਭਾਗ ਦੇ ਵਿਦਿਆਰਥੀਆਂ ਨੇ ਪਕਵਾਨਾਂ ਦੇ ਰੰਗ-ਬਿਰੰਗੇ ਸਟਾਲ ਲਗਾ ਕੇ ਸਭ ਨੂੰ ਆਕਰਸ਼ਿਤ ਕੀਤਾ ਅਤੇ ਤਾਜ਼ਗੀ ਪ੍ਰਦਾਨ ਕੀਤੀ। ਕਾਫੀ ਅਤੇ ਚਾਹ ਦੇ ਸਟਾਲ ਠੰਢੇ ਮੌਸਮ ਵਿੱਚ ਗਰਮੀ ਅਤੇ ਆਰਾਮ ਦੇਣ ਵਿਚ ਯੋਗਦਾਨ ਦੇ ਰਹੇ ਸਨ। ਫਿਲਟਰ ਕਾਫੀ ਅਤੇ ਮਸਾਲਾ ਚਾਹ ਦੀ ਖ਼ੁਸ਼ਬੂ ਹਰ ਪਾਸੇ ਫੈਲੀ ਹੋਈ ਸੀ। ਭਾਰਤੀ ਅਤੇ ਪੱਛਮੀ ਖਾਣ-ਪੀਣ ਦੇ ਸੁਆਦ ਦਾ ਮਿਲਾਪ ਵੀ ਕਾਰਨੀਵਲ ਦੀ ਖਾਸ ਵਿਸ਼ੇਸ਼ਤਾ ਸੀ। ਪੇਸਟਰੀ, ਸੈਂਡਵਿੱਚ, ਸਲਾਦ ਵਰਗੀਆਂ ਆਧੁਨਿਕ ਵੰਨਗੀਆਂ ਦੇ ਨਾਲ-ਨਾਲ ਪ੍ਰਸਿੱਧ ਸਟਰੀਟ ਫੂਡ ਵੀ ਉਪਲਬਧ ਸੀ, ਜਿਸ ਨੇ ਮੇਲੇ ਦੇ ਉਤਸ਼ਾਹ ਨੂੰ ਹੋਰ ਵਧਾਇਆ।
ਪੰਜਾਬੀ ਵਿਭਾਗ ਤੋਂ ਡਾ. ਰੁਪਿੰਦਰ ਸਿੰਘ ਢਿੱਲੋਂ ਨੇ ਪ੍ਰਭਾਵਸ਼ਾਲੀ ਅੰਦਾਜ਼ ਨਾਲ ਸਮਾਰੋਹ ਦੀ ਬਤੌਰ ਸਟੇਜ ਸੰਚਾਲਕ ਅਗਵਾਈ ਕੀਤੀ, ਜਿਸ ਨਾਲ ਸਮਾਗਮ ਦੀ ਰੌਣਕ ਹੋਰ ਵਧ ਗਈ।
‘ਮੋਦੀ ਕਾਰਨੀਵਲ’ ਸਿਰਫ਼ ਇੱਕ ਸਮਾਰੋਹ ਨਹੀਂ ਸੀ, ਸਗੋਂ ਇਹ ਰਚਨਾਤਮਕਤਾ, ਏਕਤਾ ਅਤੇ ਮੋਦੀ ਕਾਲਜ ਦੀ ਉਤਸ਼ਾਹ ਭਰੀ ਸਮੂਹਿਕ ਚੇਤਨਾ ਦਾ ਇੱਕ ਵੱਡਾ ਜਸ਼ਨ ਸੀ। ਜਿਵੇਂ ਜਿਵੇਂ ਇਹ ਦਿਨ ਖਤਮ ਹੋਇਆ, ਉਨ੍ਹਾਂ ਪਲਾਂ ਦੀ ਯਾਦ ਹਮੇਸ਼ਾ ਲਈ ਵਿਦਿਆਰਥੀਆਂ ਦੇ ਮਨਾਂ ਵਿਚ ਟਿਕ ਗਈ, ਜੋ ਸਾਡੇ ਵਿਚਕਾਰ ਦੀ ਏਕਤਾ ਅਤੇ ਖੁਸ਼ੀ ਦਾ ਪ੍ਰਤੀਕ ਬਣ ਕੇ ਦੇਰ ਤੱਕ ਮਹਿਕਦੀ ਰਹੇਗੀ।